ਨਹੁੰਆਂ ‘ਤੇ ਹੰਢਾਈ ਪੀੜ ਦੀ ਸ਼ਾਇਰੀ :
‘ਸਿਰਨਾਵਾਂ’ ਕਾਵਿ ਸੰਗ੍ਰਹਿ ਹੋਣਹਾਰ ਕਵਿੱਤਰੀ ਗੁਰਪ੍ਰੀਤ ਕੌਰ ਪ੍ਰੀਤ ਦਾ ਪਲੇਠਾ ਕਾਵਿ- ਸੰਗ੍ਰਹਿ ਹੈ। ਉੰਜ ਉਹ ਸੋਸ਼ਲ ਮੀਡੀਆ ਅਤੇ ਬਹੁਤ ਸਾਰੇ ਆਨਲਾਈਨ ਰਸਾਲਿਆਂ ਵਿੱਚ ਵੀ ਲੰਬੇ ਸਮੇਂ ਤੋਂ ਛਪਦੀ ਆ ਰਹੀ ਹੈ। 102 ਪੰਨਿਆਂ ਦੇ ਹਥਲੇ ਕਾਵਿ ਸੰਗ੍ਰਹਿ ਵਿੱਚ ਉਸਦੀਆਂ ਕੁੱਲ 91 ਰਚਨਾਵਾਂ ਦਰਜ ਹਨ। ਉਸ ਨੇ ਇਸ ਸੰਗ੍ਰਹਿ ਨੂੰ ਬੇਸ਼ੱਕ ਕਾਵਿ ਸੰਗ੍ਰਹਿ ਦਾ ਨਾਮ ਦਿੱਤਾ ਹੈ ਪਰ ਇਸ ਵਿੱਚ ਕਵਿਤਾਵਾਂ ਨਾਲੋਂ ਗੀਤਾਂ ਦੀ ਗਿਣਤੀ ਜ਼ਿਆਦਾ ਹੈ। ਉਸਦੇ ਬਹੁਤ ਸਾਰੇ ਗੀਤ ਵੱਖ ਵੱਖ ਗਾਇਕਾਂ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਵੀ ਹੋ ਚੁੱਕੇ ਹਨ।
ਇਸ ਸੰਗ੍ਰਹਿ ਦੀਆਂ ਕਵਿਤਾਵਾਂ ਮਹਿਜ਼ ਕਲਪਨਾ ਨਹੀਂ ਬਲਕਿ ਗੁਰਪ੍ਰੀਤ ਵੱਲੋਂ ਨਹੁੰਆਂ ‘ਤੇ ਹੰਢਾਈ ਪੀੜ ਦਾ ਯਥਾਰਥਿਕ ਚਿਤਰਣ ਹੈ। ਉਸ ਕੋਲ ਵਿਸ਼ਿਆਂ ਦੀ ਬਹੁਤਾਤ ਹੈ ਅਤੇ ਉਹਨਾਂ ਵਿਸ਼ਿਆਂ ਨੂੰ ਪੇਸ਼ ਕਰਨ ਲਈ ਢੁਕਵੀਂ ਸ਼ਬਦਾਵਲੀ ਵੀ ਹੈ ।ਉਸ ਦੀਆਂ ਕਵਿਤਾਵਾਂ ਵਿੱਚ ਨਿੱਜ ਤੋਂ ਪਰ ਦੀ ਪੀੜ, ਚੀਸ ,ਟੀਸ ,ਕਸਕ, ਉਦਾਸੀ ,ਆਸ਼ਾ ,ਨਿਰਾਸ਼ਾ ਉਦਰੇਵਾਂ ਆਦਿ ਸਰੋਕਾਰ ਹਨ। ਗੁਰਪ੍ਰੀਤ ਅਨੇਕਾਂ ਦੁੱਖਾਂ -ਦਰਦਾਂ, ਪੀੜਾਂ ਦੇ ਬਾਵਜੂਦ ਉਦਾਸ ਤਾਂ ਹੋ ਜਾਂਦੀ ਹੈ ਪਰ ਨਿਰਾਸ਼ ਨਹੀਂ ਹੁੰਦੀ। ਉਸਨੂੰ ਜ਼ਿੰਦਗੀ ਨਾਲ ਇਕ ਪ੍ਰੇਮੀ- ਪ੍ਰੇਮਿਕਾ ਵਾਲਾ ਇਸ਼ਕ ਹੈ। ਇਸ ਕਾਵਿ ਸੰਗ੍ਰਹਿ ਵਿੱਚ ਉਸ ਨੇ ਦੂਸ਼ਿਤ ਸੱਭਿਆਚਾਰ, ਚੁਰਾਸੀ ਦਾ ਦੁਖਾਂਤ, ਲਿੰਗ ਭੇਦ, ਇਕਲਾਪਾ, ਪਿਆਰ ਦੀ ਕਸਕ ਅਤੇ ਘਾਟ, ਸੰਜੋਗ -ਵਿਜੋਗ, ਬਿਰਹਾ, ਕੰਮੀਆਂ ਦਾ ਦਰਦ ,ਨਸ਼ਿਆਂ ਦਾ ਕੋਹੜ ,ਸਮਾਜਵਾਦ, ਬਜ਼ੁਰਗਾਂ ਦੀ ਬੇਕਦਰੀ ਜਾਤੀ ਭੇਦ ਭਾਵ, ਨਵ ਜੰਮੀਆ ਬਾਲੜੀਆਂ ਨਾਲ ਹੋ ਰਹੇ ਬਲਾਤਕਾਰ ਅਤੇ ਕਤਲ ,ਹਵਾ ,ਪਾਣੀ, ਧਰਤੀ ਅਤੇ ਮਾਨਸਿਕ ਪ੍ਰਦੂਸ਼ਣ, ਮਾਂ ਦੀ ਮਮਤਾ, ਮੋਹ ,ਪਿਆਰ ਅਤੇ ਤਿਆਗ, ਸਾਡੇ ਇਨਕਲਾਬੀ ਨਾਇਕਾਂ- ਸ਼ਹੀਦ ਊਧਮ ਸਿੰਘ, ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ,ਡਾਕਟਰ ਬੀ. ਆਰ. ਅੰਬੇਦਕਰ ਆਦਿ ਤੋਂ ਇਲਾਵਾ ਅਨਗੌਲੀ ਨਾਇਕਾ ਰਘਵੀਰ ਕੌਰ ਦੀ ਬਹਾਦਰੀ ਆਦਿ ਨੂੰ ਵੀ ਗੁਰਪ੍ਰੀਤ ਨੇ ਆਪਣੀਆਂ ਰਚਨਾਵਾਂ ਦੇ ਵਿਸ਼ੇ ਬਣਾ ਕੇ ਪੂਰੀ ਕਲਾਤਮਿਕਤਾ ਨਾਲ ਪੇਸ਼ ਕੀਤਾ ਹੈ।
ਮਰਹੂਮ ਸ਼ਾਇਰ ਨੰਦ ਲਾਲ ਨੂਰਪੁਰੀ ਵਾਂਗ ਗੁਰਪ੍ਰੀਤ ਕੌਰ ਪ੍ਰੀਤ ਨੂੰ ਇਹ ਨਗਰ, ਸਮਾਜ, ਸੰਸਾਰ, ਇਸ ਕਦਰ ਗਰਕ ਗਏ ਲੱਗਦੇ ਹਨ ਜੋ ਮਨੁੱਖ ਦੇ ਰਹਿਣ ਦੇ ਕਾਬਲ ਨ�




